ਲੋਕ ਪੱਖੀ ਕਵਰੇਜ ਲਈ ਪੰਜਾਬ ਸਕਰੀਨ ਮੀਡੀਆ ਦਾ ਸੰਘਰਸ਼ ਜਾਰੀ ਹੈ
ਹਮ ਅਕੇਲੇ ਹੀ ਚਲੇ ਥੇ ਜਾਨਿਬ-ਏ-ਮੰਜ਼ਿਲ ਮਗਰ, ਲੋਗ ਸਾਥ ਅਤੇ ਗਏ �"ਰ ਕਾਫ਼ਿਲਾ ਬਨਤਾ ਗਯਾ
ਪੰਜਾਬ ਅਤੇ ਪੰਜਾਬੀ ਵਿੱਚ ਆਨਲਾਈਨ ਪੱਤਰਕਾਰੀ ਨੂੰ ਬੜੇ ਹੀ ਸਲੀਕੇ ਨਾਲ ਸ਼ੁਰੂ ਕਰਨ ਵਾਲਾ ਅਦਾਰਾ ਪੰਜਾਬ ਸਕਰੀਨ ਮੀਡੀਆ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਤੁਹਾਡੇ ਸਾਹਮਣੇ ਹੈ। ਇਹ ਸ਼ੁਰੂਆਤ ਉਸ ਸਮੇਂ ਹੋਈ ਸੀ ਜਦੋਂ ਆਮ ਲੋਕਾਂ ਨੂੰ ਇੰਟਰਨੈਟ, ਵੈਬਸਾਈਟ ਜਾਂ ਬਲਾਗ ਬਾਰੇ ਸਮਝਾਉਣਾ ਸੌਖਾ ਨਹੀਂ ਸੀ। ਕੁਝ ਪੱਤਰਕਾਰ ਸਾਥੀਆਂ ਸਮੇਤ ਕਈ ਹੋਰ ਲੋਕ ਵੀ ਇਸ ਸਿਸਟਮ ਦਾ ਮਜ਼ਾਕ ਤੱਕ ਉਡਾਇਆ ਕਰਦੇ ਸਨ। ਉਹਨਾਂ ਦੇ ਦਿਮਾਗ ਵਿੱਚ ਇਹ ਗੱਲ ਪਾਉਣੀ ਬੜੀ �"ਖੀ ਸੀ ਕਿ ਇਹ ਪੱਤਰਕਾਰੀ ਦੀ ਨਵੀਂ ਤਕਨੀਕੀ ਕਿਸਮ ਹੈ। ਉਹ ਵੇਲੇ ਅਫਸੋਸਨਾਕ ਜ਼ਰੂਰ ਸਨ ਪਰ ਹੁਣ ਖੁਸ਼ੀ ਦੀ ਗੱਲ ਹੈ ਕਿ ਮਜ਼ਾਕ ਕਰਨ ਵਾਲਿਆਂ ਵਿੱਚੋਂ ਬਹੁਤੇ ਪੱਤਰਕਾਰ ਸਾਥੀ ਹੁਣ ਆਨਲਾਈਨ ਪੱਤਰਕਾਰਿਤਾ ਵਿੱਚ ਹੀ ਹੱਥ ਅਜ਼ਮਾ ਰਹੇ ਹਨ। ਜਿਹਨਾਂ ਗਿਣਤੀ ਦੇ ਲੋਕਾਂ ਨੇ ਉਸ ਨਾਜ਼ੁਕ ਵੇਲੇ ਸਾਡਾ ਸਾਥ ਦਿੱਤਾ ਉਹਨਾਂ ਦਾ ਜ਼ਿਕਰ ਵੀ ਕਿਸੇ ਵੱਖਰੀ ਲਿਖਤ ਵਿੱਚ ਕੀਤਾ ਜਾ ਰਿਹਾ ਹੈ। ਇਸ ਵੇਲੇ ਪੰਜਾਬ ਸਕਰੀਨ ਮੀਡੀਆ ਵਿੱਚ 150 ਤੋਂ ਵੱਧ ਆਨਲਾਈਨ ਅਦਾਰੇ ਹਨ ਜਿਹੜੇ ਆਨਲਾਈਨ ਪਰਚਿਆਂ ਵੱਜੋਂ ਹੀ ਹਨ। ਬਲਾਗ ਜਾਂ ਵੈਬਸਾਈਟ ਦੇ ਰੂਪ ਵਿੱਚ। ਜਿਹਨਾਂ ਵਿੱਚੋਂ ਪੰਜਾਬ ਨਾਲ ਸਬੰਧਤ ਅਦਾਰਿਆਂ ਦੀ ਸੰਖੇਪ ਜਾਣਕਾਰੀ ਹੇਠਾਂ ਦਿੱਤੇ ਅਨੁਸਾਰ ਹੈ। ਇਸ ਖੇਤਰ ਵਿੱਚ ਆਪਣਾ ਭਵਿੱਖ ਬਣਾਉਣ ਦੇ ਚਾਹਵਾਨਾਂ ਨੂੰ ਅਸੀਂ ਪਹਿਲਾਂ ਵੀ ਉਤਸ਼ਾਹਿਤ ਕੀਤਾ ਅਤੇ ਹੁਣ ਵੀ ਕਰਾਂਗੇ। ਪੰਜਾਬੀ ਵਿੱਚ ਪੰਜਾਬ ਸਕਰੀਨ ਨੂੰ ਤੁਸੀਂ ਇਥੇ ਕਲਿੱਕ ਕਰ ਕੇ ਦੇਖ ਸਕਦੇ ਹੋ .
पंजाब स्क्रीन: http://punjabscreen.blogspot.com
ਛਪਣ ਲਈ ਮੈਟਰ ਭੇਜਣ ਵਾਸਤੇ ਈਮੇਲ ਪਤਾ: editorpunjabscreen@gmail.com
ਕਿਸੇ ਜਾਣਕਾਰੀ ਜਾਂ ਸੂਚਨਾ ਲਈ ਈਮੇਲ ਪਤਾ: infopunjabscreen@gmail.com
ਲੋਕ ਪੱਖੀ ਮੀਡੀਆ ਪੰਜਾਬ ਸਕਰੀਨ ਨੂੰ ਇੱਕ ਮਿਸ਼ਨ ਵੱਜੋਂ ਸ਼ੁਰੂ ਕੀਤੇ ਜਾਣ ਦੀ ਕਹਾਣੀ ਬਹੁਤ ਸੰਘਰਸ਼ਾਂ ਭਰੀ ਹੈ। ਪੰਜਾਬ ਸਕਰੀਨ ਮੀਡੀਆ ਦੀ ਮੌਜੂਦਗੀ ਅਤੇ ਇਸਦੀ ਰਫਤਾਰ ਬਾਰੇ ਬਾਬਾ ਨਜਮੀ ਦੀਆਂ ਉਹ ਸਤਰਾਂ ਬਹੁਤ ਢੁੱਕਵੀਆਂ ਹਨ ਜਿਹਨਾਂ ਵਿੱਚ ਉਹਨਾਂ ਕਿਹਾ ਸੀ:
ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ।
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ।
ਇਹ ਗੱਲ ਕਹਿਣ ਸੁਣਨ ਵਿੱਚ ਬੜੀ ਚੰਗੀ ਲੱਗਦੀ ਹੈ ਪਰ ਅਮਲੀ ਦੌਰ ਵਿੱਚੋਂ ਲੰਘਦਿਆਂ ਜਦੋਂ ਇੱਕ ਇੱਕ ਪਲ ਮੁਸ਼ਕਲਾਂ ਵਿੱਚੋਂ ਲੰਘਦਾ ਹੈ ਉਦੋਂ ਇਸ ਸਿਦਕ ਦੀ ਪਰਖ ਵੀ ਹੁੰਦੀ ਹੈ। ਬਿਨਾ ਵਿਚਾਰਧਾਰਕ ਸ਼ਕਤੀ ਦੇ ਮਨ ਦੀ ਸ਼ਕਤੀ ਨਹੀਂ ਮਿਲਦੀ ਅਤੇ ਮਨੋਬਲ ਤੋਂ ਬਿਨਾ ਆਤਮਿਕ ਪੱਖੋਂ ਬਲਵਾਨ ਨਹੀਂ ਬਣਿਆ ਜਾ ਸਕਦਾ। ਜਬਰ-ਜ਼ੁਲਮ, ਝੂਠੇ ਮੁਕਦਮਿਆਂ ਦਾ ਦੌਰ, ਧਮਕੀਆਂ ਦਾ ਸਿਲਸਿਲਾ ਬਹੁਤ ਕੁਝ ਸੀ ਜਿਸ ਦੇ ਸਾਹਮਣੇ ਹਥਿਆਰ ਸੁੱਟ ਕੇ ਚੈਨ ਦੀ ਜ਼ਿੰਦਗੀ ਲੰਘਾਈ ਜਾ ਸਕਦੀ ਸੀ ਪਰ ਇਸ ਮਿਸ਼ਨ ਦੇ ਸੰਚਾਲਕ ਸਵਰਗੀ ਗੁਰਬਚਨ ਸਿੰਘ ਕਥੂਰੀਆ ਅਡੋਲ ਰਹੇ। ਸਿਆਸੀ ਹਲਕਿਆਂ ਵਿੱਚ ਉਹਨਾਂ ਨੂੰ ਡਾਕਟਰ ਕਥੂਰੀਆ ਵੱਜੋਂ ਜਾਣਿਆ ਜਾਂਦਾ ਸੀ। ਉਹਨਾਂ ਨੇ ਪਰਿਵਾਰ ਨੂੰ ਵੀ ਡੋਲਣ ਨਹੀਂ ਦਿੱਤਾ। ਇਸ ਸਭ ਕੁਝ ਦਾ ਸਾਹਮਣਾ ਸਾਨੂੰ ਇੱਕ ਚੰਗੇ ਸਮਾਜ ਦੀ ਸਿਰਜਣਾ ਵਾਲਾ ਸੁਪਨਾ ਸਾਕਾਰ ਕਰਨ ਦੀ ਚੇਤਨਾ ਦਾ ਪ੍ਰਚਾਰ ਕਰਨ ਵਾਸਤੇ ਕਰਨਾ ਪੈ ਰਿਹਾ ਸੀ। ਸ਼ਾਇਦ ਇਹ ਇੱਕ ਬਹੁਤ ਵੱਡਾ ਜੁਰਮ ਸੀ। ਇਹਨਾਂ ਸਾਰਿਆਂ ਵੇਲਿਆਂ ਵਿੱਚ ਪੰਜਾਬ ਸਕਰੀਨ ਦਾ ਸੰਕਲਪ ਮਜ਼ਬੂਤ ਹੁੰਦਾ ਰਿਹਾ। ਇਸਦਾ ਪ੍ਰਿੰਟ ਐਡੀਸ਼ਨ ਹੱਥੋਹੱਥ ਵਿਕ ਜਾਂਦਾ ਸੀ ਜਿਸ ਦੀ ਗਿਣਤੀ ਬਹੁਤ ਜ਼ਿਆਦਾ ਸੀ। ਕਈ ਵਾਰ ਬਾਰ ਬਾਰ ਰੀਪਰਿੰਟ ਵੀ ਕਰਾਉਣਾ ਪੈਂਦਾ। ਪਰ ਫਿਰਕੂ ਅਨਸਰਾਂ ਸਾਜ਼ਿਸ਼ਾਂ ਅਤੇ ਸਰਕਾਰੀ ਦਮਨ ਬਹੁਤ ਜ਼ਿਆਦਾ ਸੀ। ਇਸ ਸਾਰੇ ਸੰਘਰਸ਼ ਦੀ ਗਾਥਾ ਵੱਖਰੀ ਪੋਸਟ ਦੀ ਲਿਖਤ ਵਿੱਚ ਜਲਦੀ ਹੀ ਤੁਹਾਡੇ ਲਿਆਂਦੀ ਜਾਵੇਗੀ ਜਿਹੜੀ ਕਈ ਸਾਜ਼ਿਸ਼ਾਂ ਦਾ ਪਰਦਾ ਵੀ ਫਾਸ਼ ਕਰੇਗੀ।
ਹੁਣ ਪੰਜਾਬ ਸਕਰੀਨ ਸਮੇਂ ਦੀ ਤਕਨੀਕ ਦੇ ਹਾਣ ਦਾ ਹੋ ਕੇ ਤੁਹਾਡੇ ਸਾਹਮਣੇ ਹੈ। ਹਿੰਦੀ ਵਾਲੇ ਪੰਜਾਬ ਸਕਰੀਨ ਨੂੰ ਪੜ੍ਹਨ ਵਾਲਿਆਂ ਦੀ ਗਿਣਤੀ ਤਿੰਨ ਲੱਖ ਨੂੰ ਟੱਪ ਚੁੱਕੀ ਹੈ, ਪੰਜਾਬੀ ਵਾਲੇ ਦੀ ਗਿਣਤੀ ਵੀ ਪੰਜ ਲੱਖ ਨੂੰ ਟੱਪ ਚੁੱਕੀ ਹੀ ਅਤੇ ਨਿਰੰਤਰ ਬੜੀ ਤੇਜ਼ੀ ਨਾਲ ਵੱਧ ਰਹੀ ਹੈ। ਅੰਗਰੇਜ਼ੀ ਵਾਲਾ ਪੰਜਾਬ ਸਕਰੀਨ ਵੀ ਤੇਜ਼ੀ ਨਾਲ ਹਰਮਨ ਪਿਆਰਾ ਹੋ ਰਿਹਾ ਹੈ। ਇਸਦੇ ਨਾਲ ਹੀ ਵੀਡੀ�" ਰਾਹੀਂ ਖਬਰਾਂ ਅਤੇ ਹੋਰ ਦਿਲਚਸਪ ਸਮਗਰੀ ਤੁਹਾਡੇ ਸਾਹਮਣੇ ਲਿਆਉਣ ਵਾਲਾ ਪੰਜਾਬ ਸਕਰੀਨ ਬਲਾਗ ਟੀਵੀ ਵੀ ਕਾਫੀ ਦਿਲਚਸਪ ਹੈ। "ਅਰਾਧਨਾ ਟਾਈਮਜ਼" ਵਿੱਚ ਧਾਰਮਿਕ ਕਵਰੇਜ ਦਿੱਤੀ ਜਾਂਦੀ ਹੈ।
* ਰੈਕਟਰ ਕਥੂਰੀਆ
ਸੰਪਾਦਕ ਅਤੇ ਪ੍ਰਕਾਸ਼ਕ