2 ਸਿਤੰਬਰ ਨੂੰ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਦੇਸ਼ ਵਿਆਪੀ ਹੜਤਾਲ

Posted on

ਹੜਤਾਲ ਦਾ ਸੱਦਾ ਦੇਣ ਵਾਲਿਆਂ ਵਿੱਚ ਭਾਜਪਾ ਪੱਖੀ BMS ਵੀ ਸ਼ਾਮਲ 

ਲੁਧਿਆਣਾ: 20 ਅਗਸਤ 2015: (ਪੰਜਾਬ ਸਕਰੀਨ ਬਿਊਰੋ):
ਸਮੂਹ ਕੇਂਦਰੀ ਟ੍ਰੇਡ ਯੂਨੀਅਨਾਂ ਦੇ ਸੱਦੇ ਤੇ 2 ਸਿਤੰਬਰ ਨੂੰ ਕੇਂਦਰ ਸਰਕਾਰ ਦੀਆਂ ਮਜ਼ਦੂਰ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ  ਸਫ਼ਲ ਬਣਾਉਣ ਲਈ ਲੁਧਿਆਣਾ ਦੀਆਂ ਸਮੂਚੀਆਂ ਟ੍ਰੇਡ  ਯੂਨੀਅਨਾਂ ਨੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਇੱਕ ਵਿਸ਼ਾਲ ਕੰਨਵੈਨਸ਼ਨ ਕੀਤੀ। ਬੀਐਮ ਐਸ, ਇੰਟਕ, ਏਟਕ, ਸੀਟੂ ਅਤੇ ਸੀ ਟੀ ਯੂ ਨਾਲ ਸਬੰਧਤ ਸਮੂਚੀਆਂ ਯੂਨੀਅਨਾਂ ਤੋਂ ਇਲਾਵਾ ਇਸ ਕੰਨਵੈਨਸ਼ਨ ਵਿੱਚ ਕਈ ਅਜ਼ਾਦ ਫ਼ੈਡਰੇਸ਼ਨਾਂ ਅਤੇ ਐਸੋਸੀਏਸ਼ਨਾਂ ਨੇ ਹਿੱਸਾ ਲਿਆ। ਕੰਨਵੈਨਸ਼ਨ ਦੀ ਪ੍ਰਧਾਨਗੀ ਕਾਮਰੇਡ ��" ਪੀ ਮਹਿਤਾ (ਏਟਕ), ਸ਼੍ਰੀ ਨਾਗੇਸ਼ਵਰ ਰਾਏ  (ਬੀਐਮ ਐਸ), ਸ: ਸਵਰਨ ਸਿੰਘ (ਇੰਟਕ), ਕਾ ਜਗਦੀਸ਼ ਚੰਦ (ਸੀਟੂ), ਕਾ ਪਰਮਜੀਤ ਸਿੰਘ (ਸੀ ਟੀ ਯੂ) ਨੇ ਕੀਤੀ। ਇਸ ਮੌਕੇ ਤੇ ਸੰਬੋਧਨ ਕਰਦਿਆਂ ਕਾ ਨਿਰਮਲ ਸਿੰਘ ਧਾਲੀਵਾਲ, ਜਨਰਲ ਸਕੱਤਰ ਏਟਕ ਪੰਜਾਬ, ਕਾ ਵਿਜੈ ਮਿਸ਼ਰਾ, ਪ੍ਰਧਾਨ ਸੀਟੂ ਪੰਜਾਬ, ਨੇ ਕਿਹਾ ਕਿ 2 ਸਿਤੰਬਰ ਨੂੰ ਕੀਤੀ ਜਾ ਰਹੀ ਇਹ ਹੜਤਾਲ ਦੇਸ਼ ਭਰ ਦੇ ਮਜ਼ਦੂਰਾਂ, ਮੁਲਾਜ਼ਮਾਂ ਤੇ ਮਿਹਨਤਕਸ਼ਾਂ ਵਿੱਚ ਪਨਪ ਰਹੇ ਗੁੱਸੇ ਦਾ ਪ੍ਰਗਟਾਵਾ ਕਰੇਗੀ। ਇਹ ਹੜਤਾਲ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ, ਕਿਸਾਨ ਵਿਰੋਧੀ, ਛੋਟੇ ਤੇ ਦਰਮਿਆਨੇ ਦੁਕਾਨਦਾਰ ਤੇ ਉਦਯੋਗਪਤੀਆਂ ਵਿਰੋਧੀ ਨੀਤੀਆਂ ਦੇ ਵਿਰੁੱਧ ਹੈ। ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਅਗਵਾਈ ਵਾਲੀ ਭਾਜਪਾ ਸਰਕਾਰ ਜਿਹਨਾਂ ਕਿਰਤ ਕਾਨੂੰਨਾਂ ਵਿੱਚ ਇੱਕ ਤਰਫ਼ਾ ਸੋਧਾਂ ਕਰ ਰਹੀ ਹੈ, ਉਸ ਨਾਲ 700 ਮਜ਼ਦੂਰ ਕਿਰਤ ਕਾਨੂੰਨਾਂ ਦੇ ਦਾਇਰੇ ਚੋਂ ਬਾਹਰ  ਹੋ ਜਾਣਗੇ। ਖੁਦਰਾ ਵਿਉਪਾਰ ਵਿੱਚ ਵਿਦੇਸ਼ੀ ਨਿਵੇਸ਼ (ਸ਼ਣਂ) ਲਿਆਉਣ ਦੇ ਨਾਲ ਛੋਟਾ ਵਪਾਰੀ ਬੁਰੀ ਤਰਾਂ ਪ੍ਰਭਾਵਿਤ ਹੋ ਜਾਏਗਾ। ਉਹਨਾਂ ਨੇ ਕਿਹਾ ਕਿ ਦੇਸ਼ ਆਰਥਿਕ ਮੰਦੀ ਤੋਂ ਪਰੇਸ਼ਾਨ ਹੈ, ਬੇਰੁਜ਼ਗਾਰੀ 10 ਕਰੋੜ ਦਾ ਆਂਕੜਾ ਪਾਰ ਕਰ ਗਈ ਹੈ, ਕਿਸਾਨ ਖੁਦਕਸ਼ੀਆਂ ਕਰ ਰਹੇ ਹਨ। ਜਦੋਂ ਇੱਕ ਪਾਸੇ ਅਮੀਰਾਂ ਦੇ ਕੋਲ ਧੰਨ ਲਗਾਤਾਰ ਵੱਧ ਰਿਹਾ ਹੈ ਪਰ ਦੂਜੇ ਪਾਸੇ 30 ਪ੍ਰਤੀਸ਼ਤ ਅਬਾਦੀ ਦੋ ਵਕਤ ਦੀ ਰੋਟੀ ਵੀ ਨਹੀਂ ਖਾ ਸਕਦੀ ਤੇ ਦੇਸ਼ ਦੀ 85 ਪ੍ਰਤੀਸ਼ਤ ਅਬਾਦੀ ਸਿਹਤ ਸੇਵਾਵਾਂ, ਪੀਣ ਨੂੰ ਸਾਫ਼ ਪਾਣੀ, ਚੰਗੀ ਸਿੱਖਿਅ ਅਤੇ ਕਈ ਹੋਰ ਜ਼ਰੂਰੀ ਲੋੜਾਂ ਤੋਂ ਵਾਂਝੀ ਹੈ। ਪਰੰਤੂ ਦੇਸ਼ ਦਾ ਪ੍ਰਧਾਨਮੰਤਰੀ ਖੁਲ੍ਹੇ ਆਮ ਕਾਰਪੋਰੇਟ ਜਗਤ ਦੀ ਹਿਮਾਇਤ ਕਰ ਰਿਹਾ ਹੈ। 
ਕੰਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕਾ ਜਤਿੰਦਰਪਾਲਸਿੰਘ, ਕਾ ਡੀਪੀਮੌੜ, ਸ਼੍ਰੀ ਸੁਰੇਸ਼ ਸੂਦ, ਸ਼੍ਰੀ ਜੀਆ ਲਾਲ ਗੌਤਮ, ਕਾ ਤਸੀਲਦਾਰ ਸਿੰਘ, ਕਾ ਚਰਨ ਸਰਾਭਾ ਨੇ ਮੰਗ ਕੀਤੀ ਕਿ ਮਹਿੰਗਾਈ ਨੂੰ ਨੱਥ ਪਾਈ ਜਾਏ, ਘੱਟੋ ਘੱਟ ਉਜਰਤ 15,000 ਰੁਪਏ ਮਿਥੀ ਜਾਵੇ, ਸਾਰੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਇੱਕੋ ਜਿਹੇ ਕੰਮ ਦਾ ਇੱਕੋ ਜਿਹਾ ਵੇਤਨ ਦਿੱਤਾ ਜਾਵੇ, ਕਿਰਤ ਕਾਨੂੰਨਾਂ ਦੀ ਉਲੰਘਣਾ ਰੋਕੀ ਜਾਵੇ ਅਤੇ ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਬੰਦ ਕੀਤੀਆਂ ਜਾਣ।  ਸਕੀਮ ਕਰਮਚਾਰੀਆਂ ਜਿਵੇਂ ਕਿ ਆਂਗਨਵਾੜੀ, ਆਸ਼ਾ ਵਰਕਰ ਅਤੇ ਐਨ ਆਰ ਐਚ ਐਮ ਆਦਿ ਦੀਆਂ ਸੇਵਾਵਾਂ  ਨੂੰ  ਸਰਕਾਰੀ ਕਰਮਚਾਰੀਆਂ ਦੀ ਤਰਾਂ ਨਿਯਮਿਤ ਕੀਤਾ ਜਾਏ। ਭੌਂ ਹੱੜਪੂ ਬਿੱਲ ਵਾਪਸ ਲਿਆਜਾਵੇ। ਇੱਕ ਜਨਵਰੀ2004 ਨਿਜੀਕਰਨ ਬੰਦ ਕੀਤਾ ਜਾਏ। ਸਭ ਮਜ਼ਦੂਰਾਂ ਨੂੰ ਪੈਨਸ਼ਨ ਦਿੱਤੀ ਜਾਏ। ਇਹਨਾਂਤੋਂ ਇਲਾਵਾ ਕਾ ਕੇਵਲ ਸਿੰਘ ਬਨਵੈਤ, ਕਾ ਵਿਜੈ ਕੁਮਾਰ ਕਾਰਪੋਰੇਸ਼ਨ, ਕਾ ਹਨੁਮਾਨ ਪ੍ਰਸਾਦ ਦੂਬੇ, ਸ਼੍ਰੀ ਐਸ ਕੇ ਤਿਵਾੜੀ, ਸ਼੍ਰੀਰਾਮਜਤਿਨਪਾਲ, ਸ਼੍ਰੀ ਸੰਤੋਸ਼ਸਿੰਘਬਿਸ਼ਤ, ਸ਼੍ਰੀ ਸਰਬਜੀਤਸਿੰਘ ਸਰਹਾਲੀ, ਸ਼੍ਰੀਕੰਵਰਚੰਦ, ਕਾ ਸਮਰਬਹਾਦੁਰ, ਕਾ ਮਨਜੀਤਸਿੰਘਰੋਡਵੇਜ਼, ਕਾ ਘਨਸ਼ਾਮਸ਼ਰਮਾਕਾ ਚਰਨਜੀਤਸਿੰਘਢਿਲੋਂ, ਕਾ ਗੁਰਮੇਲ ਸਿੰਘਮੈਡਲੇ ਨੇ ਵੀ ਸੰਬੋਧਨਕੀਤਾ।  
ਕੰਨਵੈਨਸ਼ਨ ਨੇ ਲੁਧਿਆਣਾ ਦੇ ਸਮੁੱਚੇ ਮਜ਼ਦੂਰ ਮੁਲਾਜ਼ਮਾਂ ਨੂੰ 2 ਸਿਤੰਬਰ ਨੂੰ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਨੂੰ ਕਾਮਯਾਬ ਕਰਨ ਦਾ ਸੱਦਾ ਦਿੱਤਾ।